ਬੀਤੇ ਦਿਨ ਦੇਸ਼ ਦੇ ਕੁੱਝ ਸੂਬਿਆਂ ਵਿਚ ਤੂਫਾਨ ਤੇ ਬਿਜਲੀ ਡਿੱਗਣ ਨਾਲ ਜਾਨੀ ਤੇ ਮਾਲੀ ਨੁਕਾਸਨ ਹੋਇਆ ਹੈ। ਬਿਹਾਰ, ਯੂਪੀ, ਝਾਰਖੰਡ ਤੇ ਛੱਤੀਸਗੜ੍ਹ ਵਿੱਚ ਤੂਫ਼ਾਨ ਅਤੇ ਬਿਜਲੀ ਡਿੱਗਣ ਕਾਰਨ ਘੱਟੋ ਘੱਟ 49 ਮੌਤਾਂ ਹੋ ਗਈਆਂ। ਬਿਹਾਰ ’ਚ ਸਭ ਤੋਂ ਵੱਧ 19, ਯੂਪੀ ’ਚ 15, ਝਾਰਖੰਡ ’ਚ 13 ਅਤੇ ਛੱਤੀਸਗੜ੍ਹ ਵਿੱਚ ਦੋ ਜਾਨਾਂ ਜਾਂਦੀਆਂ ਰਹੀਆਂ। ਘਰਾਂ ਦੀਆਂ ਕੰਧਾਂ ਡਿੱਗਣ, ਦਰੱਖਤ ਪੁੱਟੇ ਜਾਣ, ਬਿਜਲੀ ਦੇ ਖੰਭੇ ਡਿੱਗਣ ਕਾਰਨ ਹਾਦਸੇ ਵਾਪਰੇ ਹਨ। ਮੌਸਮ ਵਿਭਾਗ ਦੇ ਸੂਤਰਾਂ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਵੱਖ ਵੱਖ ਥਾਵਾਂ ’ਤੇ ਬਾਰਸ਼ ਅਤੇ ਤੂਫਾਨ ਦੀ ਸੰਭਾਵਨਾ ਹੈ।
ਕੱਲ੍ਹ ਰਾਤ ਆਏ ਭਾਰੀ ਤੂਫ਼ਾਨ ਨੇ ਬਿਹਾਰ ਦੇ ਗਯਾ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿੱਚ ਪੰਜ- ਪੰਜ ਜਾਨਾਂ ਲੈ ਲਈਆਂ ਜਦੋਂ ਕਿ ਮੁਨਗਰ, ਕਠਿਹਾਰ ਅਤੇ ਨਵਾਦਾ ਜ਼ਿਲ੍ਹਿਆਂ ਵਿੱਚ ਵੀ ਇਸ ਕੁਦਰਤੀ ਆਫ਼ਤ ਕਾਰਨ ਕਈ ਮੌਤਾਂ ਹੋਈਆਂ ਹਨ।
ਕੱਲ੍ਹ ਰਾਤ ਆਏ ਭਾਰੀ ਤੂਫ਼ਾਨ ਨੇ ਬਿਹਾਰ ਦੇ ਗਯਾ ਅਤੇ ਔਰੰਗਾਬਾਦ ਜ਼ਿਲ੍ਹਿਆਂ ਵਿੱਚ ਪੰਜ- ਪੰਜ ਜਾਨਾਂ ਲੈ ਲਈਆਂ ਜਦੋਂ ਕਿ ਮੁਨਗਰ, ਕਠਿਹਾਰ ਅਤੇ ਨਵਾਦਾ ਜ਼ਿਲ੍ਹਿਆਂ ਵਿੱਚ ਵੀ ਇਸ ਕੁਦਰਤੀ ਆਫ਼ਤ ਕਾਰਨ ਕਈ ਮੌਤਾਂ ਹੋਈਆਂ ਹਨ।
No comments:
Post a Comment