
ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ। ਆਪਣੀ ਸੁਰੀਲੀ ਅਵਾਜ਼ ਵਿੱਚ ਭਜਨ ਗਾਇਨ ਕਰਕੇ ਸਰੋਤਿਆਂ ਨੂੰ ਸਕੂਨ ਦੇਣ ਵਾਲੇ ਨਰਿੰਦਰ ਚੰਚਲ ਮੁਸ਼ਕਲ ਵਿੱਚ ਆ ਸਕਦੇ ਨੇ। ਇਨਕਮ ਟੈਕਸ ਦੀ ਟੀਮ ਨੇ ਚੰਚਲ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਦਬਿਸ਼ ਦਿੱਤੀ ਹੈ। ਇਹ ਟੀਮ ਸਵੇਰੇ ਕਰੀਬ 8 ਵਜੇ ਨਰਿੰਦਰ ਚੰਚਲ ਦੇ ਘਰ ਪਹੁੰਚੀ ਅਤੇ ਬਾਅਦ ਦੁਪਹਿਰ ਤੱਕ ਚੰਚਲ ਦੇ ਘਰ ਛਾਪਾ ਚਲਦਾ ਰਿਹਾ। ਕਈ ਫ਼ਾਇਲਾਂ ਸਮੇਤ ਹੋਰ ਸਮਾਨ ਖੰਗਾਲਿਆ ਗਿਆ। ਹਾਲਾਂਕਿ ਇਸ ਛਾਪੇਮਾਰੀ ਦੌਰਾਨ ਕੀ-ਕੁਝ ਬਰਾਮਦ ਹੋਇਆ..ਇਸ ਬਾਰੇ ਟੀਮ ਨੇ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ।
ਨਰਿੰਦਰ ਚੰਚਲ ਦਾ ਇਹ ਘਰ ਅੰਮ੍ਰਿਤਸਰ ਦੇ ਸ਼ਕਤੀ ਨਗਰ ਵਿੱਚ ਸਥਿਤ ਹੈ। ਹਾਲਾਂਕਿ ਚੰਚਲ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਇੱਥੇ ਨਹੀਂ ਰਹਿੰਦਾ ਅਤੇ ਘਰ ਅਕਸਰ ਬੰਦ ਹੀ ਰਹਿੰਦਾ ਹੈ। 2-3 ਮਹੀਨੇ ਬਾਅਦ ਚੰਚਲ ਦੇ ਰਿਸ਼ਤੇਦਾਰ ਇੱਥੇ ਚੱਕਰ ਲਗਾ ਜਾਂਦੇ ਨੇ। ਨਰਿੰਦਰ ਚੰਚਲ ਦਿੱਲੀ ਰਹਿੰਦੇ ਨੇ ਅਤੇ ਖ਼ਬਰ ਇਹ ਵੀ ਹੈ ਕਿ ਚੰਚਲ ਦੇ ਦਿੱਲੀ ਸਥਿਤ ਘਰ ਵਿੱਚ ਵੀ ਰੇਡ ਕੀਤੀ ਗਈ ਹੈ।ਦੱਸ ਦੇਈਏ ਕਿ ਚੰਚਲ ਭਜਨ ਗਾਇਨ ਕਰਕੇ ਮਸ਼ਹੂਰ ਹਨ ਅਤੇ ਉਨ੍ਹਾਂ ਨੇ ਕਈ ਹਿੰਦੀ ਫਿ਼ਲਮਾਂ ਵਿੱਚ ਵੀ ਗੀਤਾਂ ਨੂੰ ਅਵਾਜ਼ ਦਿੱਤੀ ਹੈ।ਮਸ਼ਹੂਰ ਭਜਨ ਗਾਇਕ ਨਰਿੰਦਰ ਚੰਚਲ ਦੇ ਅੰਮ੍ਰਿਤਸਰ ਸਥਿਤ ਘਰ ਵਿੱਚ ਇਨਕਮ ਟੈਕਸ ਵਿਭਾਗ ਨੇ ਛਾਪੇਮਾਰੀ ਕੀਤੀ।
No comments:
Post a Comment