
ਸ਼ਾਹਕੋਟ ਜ਼ਿਮਨੀ ਚੋਣ ਦੌਰਾਨ ਸੁਰਖ਼ੀਆਂ ਵਿੱਚ ਆਏ ਇੰਸਪੈਕਟਰ ਪਰਮਿੰਦਰ ਸਿੰਘ ਬਾਜਵਾ ਨੂੰ ਅੱਜ ਜ਼ਮਾਨਤ ਮਿਲ ਗਈ ਹੈ| ਬਾਜਵਾ ਵੱਲੋਂ ਉਣਾਂ ਦੇ ਵਕੀਲ ਨੇ ਬਾਜਵਾ ਦੇ ਬਿਹਤਰ ਇਲਾਜ ਦਾ ਹਵਾਲਾ ਦੇ ਕੇ ਜ਼ਮਾਨਤ ਅਰਜ਼ੀ ਦਾਖਿਲ ਕੀਤੀ ਸੀ| ਕੱਲ੍ਹ ਉਨ੍ਹਾਂ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਦੌਰਾਨ ਬਿਨਾਂ ਕੋਈ ਬਹਿਸ ਅੱਜ ਦੀ ਤਾਰੀਖ਼ ਮੁਕੱਰਰ ਕਰ ਦਿੱਤੀ ਗਈ ਸੀ| ਜ਼ਿਕਰਯੋਗ ਹੈ ਕਿ ਬਾਜਵਾ ਦਾ ਫ਼ਿਲਹਾਲ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਚ ਇਲਾਜ ਚੱਲ ਰਿਹਾ ਹੈ|
ਤੁਹਾਨੂੰ ਦਸ ਦਈਏ ਕਿ ਇੰਸਪੈਕਟਰ ਪਰਮਿੰਦਰ ਬਾਜਵਾ ਨੂੰ ਪੰਜਾਬ ਪੁਲਿਸ ਨੇ ਆਪਣੀ ਹਿਰਾਸਤ 'ਚ ਲੈ ਲਿਆ ਸੀ| ਪਰਮਿੰਦਰ ਬਾਜਵਾ ਜਲੰਧਰ ਸੈਸ਼ਨ ਕੋਰਟ ਆਪਣੇ ਵਕੀਲ ਨਾਲ ਗਏ ਸਨ| ਉਨ੍ਹਾਂ ਨੇ ਕੋਰਟ ਦੇ ਵਿਚ ਸਾਥੀ ਮੁਲਾਜ਼ਮਾਂ ਤੋਂ ਖ਼ਤਰਾ ਦੱਸਦੇ ਹੋਏ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ| ਸੈਸ਼ਨ ਕੋਰਟ ਨੇ ਉਨ੍ਹਾਂ ਦੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਅਤੇ ਕੋਰਟ ਦੇ ਬਾਹਰ ਪਰਮਿੰਦਰ ਬਾਜਵਾ ਨੂੰ ਪੰਜਾਬ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਸੀ|
ਸ਼ਾਹਕੋਟ ਜ਼ਿਮਨੀ ਚੋਣ ਲਈ ਸਿਆਸੀ ਅਖਾੜੇ ਵਿੱਚ ਹਰ ਦਿਨ ਕੁੱਝ ਨਾ ਕੁੱਝ ਨਵਾਂ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਐਸ ਐਚ ਓ ਪਰਮਿੰਦਰ ਬਾਜਵਾ ਨੇ ਜਿੱਥੇ ਕਾਂਗਰਸ ਨੂੰ ਵਖਤ ਪਾ ਰੱਖਿਆ ਹੈ| SHO ਪਰਮਿੰਦਰ ਸਿੰਘ ਬਾਜਵਾ ਵੱਲੋਂ ਅਸਤੀਫ਼ਾ ਦੇਣ ਅਤੇ 1 ਘੰਟੇ ਬਾਅਦ ਅਸਤੀਫ਼ਾ ਵਾਪਸੀ ਲੈਣ ਦੀਆਂ ਖ਼ਬਰਾਂ ਨੇ ਪੰਜਾਬ ਦੀ ਸਿਆਸਤ ਵਿੱਚ ਭੁਚਾਲ ਲਿਆ ਦਿੱਤਾ ਸੀ। ਇਹ ਫ਼ਿਲਮੀ ਡਰਾਮਾ ਸ਼ਾਹਕੋਟ ਜ਼ਿਮਨੀ ਚੋਣ ਲਈ ਕਾਂਗਰਸੀ ਉਮੀਦਵਾਰ ਹਰਦੇਵ ਲਾਡੀ ‘ਤੇ ਐਫਆਈਆਰ ਦਰਜ ਕਰਨ ਵਾਲੇ ਐਸ.ਐਚ.ਓ ਪਰਮਿੰਦਰ ਸਿੰਘ ਬਾਜਵਾ ਦੇ ਅਸਤੀਫ਼ੇ ਨਾਲ ਸ਼ੁਰੂ ਹੋਇਆ ਸੀ। ਲਾਡੀ ਖ਼ਿਲਾਫ਼ ਜਲੰਧਰ ਦੇ ਮਹਿਤਪੁਰ ਥਾਣੇ ਵਿੱਚ ਮਾਈਨਿੰਗ ਐਕਟ ਅਧੀਨ ਆਫ਼.ਆਈ.ਆਰ. ਦਰਜ ਹੋਈ, ਉਸ ਦੇ 2 ਘੰਟੇ ਬਾਅਦ ਐਸ.ਐਚ.ਓ ਪਰਮਿੰਦਰ ਸਿੰਘ ਬਾਜਵਾ ਦੇ ਅਸਤੀਫ਼ਾ ਦੇਣ ਤੋਂ ਮਹਿਜ਼ 1 ਘੰਟੇ ਬਾਅਦ ਅਸਤੀਫ਼ਾ ਵਾਪਸੀ ਲੈ ਲਿਆ ਗਿਆ। ਪੂਰੇ ਘਟਨਾਕ੍ਰਮ ਨੂੰ ਲੈ ਕਿ ਸੂਬੇ ਦੀ ਸਿਆਸਤ ਵਿੱਚ ਵੀ ਭੂਚਾਲ ਆ ਗਿਆ। ਵਿਰੋਧੀਆਂ ਨੇ ਵੀ ਇੱਕ ਹੀ ਸੁਰ ਵਿੱਚ ਕੈਪਟਨ ਸਰਕਾਰ ਉੱਤੇ ਸਵਾਲ ਚੁੱਕੇ।
No comments:
Post a Comment