
ਸੋਸ਼ਲ ਮੀਡੀਆ ਉੱਤੇ ਇੱਕ ਸ਼ਖ਼ਸ ਵਲ਼ੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗਾਲ਼ਾਂ ਕੱਢਦਿਆਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ਫ਼ਰੀਦਕੋਟ ਜੇਲ੍ਹ ਦੀ ਹੈ ਜਿੱਥੋਂ ਇੱਕ ਗੋਬਿੰਦ ਸਿੰਘ ਨਾਮ ਦੇ ਹਵਾਲਾਤੀ ਨੇ ਬੀਤੇ ਦਿਨ ਫੇਸਬੁੱਕ ਲਾਈਵ ਕਰ ਕੇ ਜੇਲ੍ਹਾਂ ਦੇ ਮਾੜੇ ਪ੍ਰਬੰਧਾਂ ਬਾਰੇ ਖ਼ੁਲਾਸਾ ਕਰਦਿਆਂ ਮੁੱਖ ਮੰਤਰੀ ਨੂੰ ਬੁਰਾ ਭਲਾ ਬੋਲਿਆ ਹੈ। ਇਸ ਵੀਡੀਓ ਨਾਲ ਜੇਲ੍ਹ ਪ੍ਰਸ਼ਾਸਨ ਨੂੰ ਕੰਬਣੀ ਛਿੜ ਗਈ ਹੈ।
ਫੇਸਬੁੱਕ ਉੱਤੇ ਤਿੰਨ ਮਿੰਟ ਦਾ ਲਾਈਵ ਕਰ ਕੇ ਮਾੜੀ ਵਾਸੀ ਗੋਬਿੰਦ ਸਿੰਘ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਸ਼ਰ੍ਹੇਆਮ ਜੇਲ੍ਹ ਵਿੱਚ ਨਸ਼ੇ ਵੰਡਣ ਦਾ ਇਲਜ਼ਾਮ ਲਾਇਆ ਹੈ। ਇਸ ਤੋਂ ਇਲਾਵਾ ਉਸ ਨੇ ਦੋਸ਼ ਲਾਇਆ ਕਿ ਕੈਦੀਆਂ ਨੂੰ ਜੇਲ੍ਹ ਵਿੱਚ ਪੀਣ ਲਈ ਲੋੜੀਂਦਾ ਪਾਣੀ ਵੀ ਨਹੀਂ ਮਿਲ ਰਿਹਾ। ਦੌਰਾਨ ਉਸ ਨੇ ਜੇਲ੍ਹ ਅੰਦਰਲੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਲਈ ਪੂਰੇ ਪ੍ਰਬੰਧ ਨਾ ਹੋਣ ਦੀ ਗੱਲ ਵੀ ਕਹੀ। ਗੋਬਿੰਦ ਨੇ ਦੋਸ਼ ਲਾਇਆ ਹੈ ਕਿ ਜੇਲ੍ਹ ਪ੍ਰਸ਼ਾਸਨ ਨਸ਼ੇ ਵੰਡ ਰਹੇ ਦੋਸ਼ੀਆਂ ਖ਼ਿਲਾਫ਼ ਜਾਣ ਬੁੱਝ ਕੇ ਕੋਈ ਕਾਰਵਾਈ ਨਹੀਂ ਕਰ ਰਿਹਾ।
ਮੁੱਖ ਮੰਤਰੀ ਨੂੰ ਇਤਰਾਜ਼ਯੋਗ ਸ਼ਬਦਾਵਲੀ ਬੋਲਣ ਖ਼ਿਲਾਫ਼ ਪੁਲਿਸ ਨੇ ਗੋਬਿੰਦ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਇਸ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ ਕਿ ਹਵਾਲਾਤੀਆਂ ਕੋਲ ਜੇਲ੍ਹ ਅੰਦਰ ਇੰਟਰਨੈੱਟ ਵਾਲਾ ਫ਼ੋਨ ਕਿਵੇਂ ਪਹੁੰਚਿਆ।
No comments:
Post a Comment