PSPCL ਨੇ ਬਿਜਲੀ ਕੱਟਾਂ ਤੇ ਦਿੱਤੀ ਸਫ਼ਾਈ - daily news,news,google news,news today,nba news,

Home Top Ad

Post Top Ad

Wednesday, May 30, 2018

demo-image

PSPCL ਨੇ ਬਿਜਲੀ ਕੱਟਾਂ ਤੇ ਦਿੱਤੀ ਸਫ਼ਾਈ

Power-electricity-PTI

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਸੂਬੇ ਦੇ ਲੋਕਾਂ ਨੂੰ ਘੱਟ ਬਿਜਲੀ ਦੇਣ ਦੇ ਮਾਮਲੇ 'ਚ ਸਫ਼ਾਈ ਦਿੱਤੀ ਹੈ| ਇਹ ਸਫ਼ਾਈ ਪੀ.ਐਸ.ਪੀ.ਸੀ.ਐਲ. ਦੇ ਚੇਅਰਮੈਨ ਕਮ ਪ੍ਰਬੰਧਕੀ ਨਿਰਦੇਸ਼ਕ (ਸੀ.ਐਮ.ਡੀ.) ਸ੍ਰੀ ਏ.ਵੇਣੂ ਪ੍ਰਸਾਦ ਨੇ ਅੱਜ ਜਾਰੀ ਪ੍ਰੈੱਸ ਬਿਆਨ ਵਿੱਚ ਕਹੀ। ਉਨ੍ਹਾਂ ਇਹ ਗੱਲ ਜ਼ੀਰਕਪੁਰ ਵਾਸੀਆਂ ਨੂੰ ਬਿਜਲੀ ਕੱਟਾਂ ਕਾਰਨ ਹੋਈ ਦਿੱਕਤ ਸਬੰਧੀ ਮੀਡੀਆ ਵਿੱਚ ਆਈਆਂ ਰਿਪੋਰਟਾਂ ਦੇ ਸਬੰਧ ਵਿੱਚ ਕਹੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸੇਵਾਵਾਂ ਦੇਣ ਲਈ ਮੁਹਾਲੀ ਸਰਕਲ ਵਿੱਚ ਪੀ.ਐਸ.ਪੀ.ਸੀ.ਐਲ. ਦੇ ਕਈ ਵਿਕਾਸ ਕੰਮ ਚੱਲ ਰਹੇ ਹਨ ਅਤੇ ਜਲਦ ਹੀ ਇਨ੍ਹਾਂ ਨੂੰ ਨੇਪਰੇ ਚਾੜ੍ਹਿਆ ਜਾਵੇਗਾ।
ਸੀ.ਐਮ.ਡੀ. ਨੇ ਦੱਸਿਆ ਕਿ ਜ਼ੀਰਕਪੁਰ ਵਿੱਚ 66 ਕੇਵੀ ਸਬ ਸਟੇਸ਼ਨ ਢਕੋਲੀ ਵਿੱਚ 20 ਐਮ.ਵੀ.ਏ. ਟਰਾਂਸਫ਼ਾਰਮਰ ਨੂੰ 31.5 ਐਮਵੀਏ ਕਰਨ ਦਾ ਕੰਮ ਜਲਦੀ ਨੇਪਰੇ ਚਾੜ੍ਹਿਆ ਜਾਵੇਗਾ ਅਤੇ ਹਰੀਪੁਰ ਕੁੜਾ ਅਤੇ ਰਾਮਗੜ੍ਹ ਭੁੱਡਾ ਵਿੱਚ 66 ਕੇਵੀ ਸਬ ਸਟੇਸ਼ਨਾਂ ਲਈ ਜ਼ਮੀਨ ਚੀਫ਼ ਇੰਜੀਨੀਅਰ/ਟੀਐਸ ਨੂੰ ਸੌਂਪੀ ਦਿੱਤੀ ਗਈ ਹੈ। 220 ਕੇਵੀ ਸਬ-ਸਟੇਸ਼ਨ ਮੁਹਾਲੀ-99 (ਸੈਕਟਰ-80) ਤੋਂ 66 ਕੇਵੀ ਸਬ-ਸਟੇਸ਼ਨ ਫ਼ੇਜ਼ 8ਬੀ ਮੁਹਾਲੀ ਤਕ 6 ਕੇਵੀ ਬਿਜਲੀ ਲਾਈਨ ਪਾਉਣ ਦਾ ਕੰਮ ਵੀ ਜਲਦੀ ਨਿਬੇੜਿਆ ਜਾਵੇਗਾ ਅਤੇ ਇਸੇ ਤਰ੍ਹਾਂ ਬਲਟਾਣਾ ਅਤੇ ਏਅਰ ਸਿਟੀ-1 ਦੇ ਨਵੇਂ 66 ਕੇਵੀ ਸਬ-ਸਟੇਸ਼ਨ ਦਾ ਕੰਮ ਵੀ ਜਲਦੀ ਸਿਰੇ ਚਾੜ੍ਹਿਆ ਜਾਵੇਗਾ।
ਸੀ.ਐਮ.ਡੀ. ਸ੍ਰੀ ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਮੁੱਲਾਂਪੁਰ ਸਬ-ਡਿਵੀਜ਼ਨ ਅਧੀਨ ਪੈਂਦੇ ਪਿੰਡ ਨਾਢਾ ਵਿੱਚ ਪ੍ਰਸਤਾਵਿਤ 66 ਕੇਵੀ ਗਰਿੱਡ ਲਈ ਦੋ ਏਕੜ ਜ਼ਮੀਨ ਗ੍ਰਹਿਣ ਵਾਸਤੇ ਡਿਪਟੀ ਚੀਫ਼ ਇੰਜੀਨੀਅਰ, ਮੁਹਾਲੀ ਨੂੰ ਮੁਹਾਲੀ ਦੇ ਡਿਪਟੀ ਕਮਿਸ਼ਨਰ/ਨਵਾਗਾਓਂ ਦੇ ਈਓ ਨੂੰ ਮਿਲਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਦੱਖਣੀ ਜ਼ੋਨ ਤਹਿਤ ਦੋ ਉਪ-ਦਫ਼ਤਰਾਂ ਦੀ ਅਪਗ੍ਰੇਡੇਸ਼ਨ ਅਤੇ ਸੱਤ ਨਵੀਆਂ ਸਬ-ਡਿਵੀਜ਼ਨਾਂ ਕਾਇਮ ਕਰਨ ਤੋਂ ਇਲਾਵਾ 66 ਕੇਵੀ ਢਕੋਲੀ ਅਤੇ 66 ਕੇਵੀ ਭਬਾਤ, 66 ਕੇਵੀ ਸਮਗੌਲੀ ਤੋਂ 66 ਕੇਵੀ ਜੌਲਾ ਦਰਮਿਆਨ ਨਵਾਂ ਲਿੰਕ ਸਥਾਪਤ ਕਰਨ ਦਾ ਕੰਮ ਚੱਲ ਰਿਹਾ ਹੈ। 66 ਕੇਵੀ ਸਬ ਸਟੇਸ਼ਨ ਭਬਾਤ ਵਿੱਚ 20 ਐਮਵੀਏ ਪਾਵਰ ਟਰਾਂਸਫ਼ਾਰਮਰ ਨੂੰ 31.5 ਐਮਵੀਏ ਕਰਨ ਅਤੇ ਸਬ-ਡਿਵੀਜ਼ਨ ਜ਼ੀਰਕਪੁਰ ਵਿੱਚ ਕਸਟਮਰ ਕੇਅਰ ਕੇਂਦਰ ਬਣਾਉਣ, ਏਓ/ਟੀਐਲ ਦਾ ਹੈੱਡ ਕੁਆਰਟਰ ਨੂੰ ਰੋਪੜ ਤੋਂ ਮੁਹਾਲੀ ਤਬਦੀਲ ਕਰਨ, ਡੇਰਾਬਸੀ ਤੇ ਲਾਲੜੂ ਸਬ-ਡਿਵੀਜ਼ਨਾਂ ਅਧੀਨ ਆਉਂਦੇ ਸੱਤ ਸਨਅਤੀ ਫੀਡਰਾਂ (ਕੈਟ 2) ਦੀ ਸਮਰੱਥਾ ਵਿੱਚ ਸੁਧਾਰ ਦਾ ਕੰਮ ਵੀ ਜਾਰੀ ਹੈ। ਮੁਹਾਲੀ ਸਰਕਲ ਵਿੱਚ ਢੁਕਵੀਂ ਗਿਣਤੀ ਵਿੱਚ ਅਮਲਾ ਤਾਇਨਾਤ ਕਰਨ ਦਾ ਮਾਮਲਾ ਵੀ ਵਿਚਾਰ ਅਧੀਨ ਹੈ।

No comments:

Post a Comment

Post Bottom Ad

Pages