
ਜਿੱਥੇ ਹਿਮਾਚਲ 'ਚ ਇੱਕ ਪਾਸੇ ਲੋਕ ਪਾਣੀ ਦੀ ਕਿੱਲਤ ਨਾਲ ਜੂਝਦੇ ਵੇਖਾਈ ਦੇ ਰਹੇ ਹਨ, ਉੱਥੇ ਹੀ ਇੱਕ ਨਵੇਂ ਵਾਇਰਸ ਨੇ ਲੋਕਾਂ ਦੀ ਜਾਣ ਨੂੰ ਆਫ਼ਤ 'ਚ ਪਾ ਰੱਖਿਆ ਹੈ। ਟਾਈਫਸ ਵਾਇਰਸ ਦਾ ਪੋਸਿਟਿਵ ਕੇਸ ਕੁੱਲੂ 'ਚ ਸਾਹਮਣੇ ਆਇਆ ਹੈ । ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਟਾਈਫਸ ਵਾਇਰਸ ਨਾਲ ਸਬੰਧਤ ਲੱਛਣਾਂ ਵਾਲੀ ਕੋਈ ਖਾਸ ਰਿਪੋਰਟ ਹੋਵੇ ਤਾਂ ਉਸ ਦੀ ਜਾਣਕਾਰੀ ਉਸੇ ਸਮੇਂ ਦਿੱਤੀ ਜਾਵੇ। ਜਾਣਕਾਰੀ ਅਨੁਸਾਰ ਇਸ ਦੇ ਪਹਿਲੇ ਲੱਛਣ ਤੇਜ਼ ਬੁਖਾਰ ਅਤੇ ਸਰੀਰ ਤੇ ਗਿਲਟੀਆਂ ਦਾ ਹੋਣਾ ਹੈ। ਇਹ ਮਾਮਲਾ ਕੁੱਲੂ ਦਾ ਹੈ ਜਿੱਥੇ 12 ਸਾਲਾਂ ਬੱਚਾ 20 ਦਿਨ ਪਹਿਲਾਂ ਹੀ ਰਾਜਸਥਾਨ ਤੋਂ ਕੁੱਲੂ ਆਇਆ ਸੀ। 24 ਮਾਈ ਨੂੰ ਬੱਚੀ ਨੂੰ ਅਚਾਨਕ ਤੇਜ਼ ਬੁਖ਼ਾਰ ਕਾਰਨ ਕੁੱਲੂ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ। ਇਲਾਜ਼ ਤੋਂ ਬਾਅਦ ਬੱਚੀ ਦੀ ਹਾਲਤ ਹੁਣ ਬੇਹਤਰ ਹੈ। ਉੱਥੇ ਹੀ ਸਿਹਤ ਵਿਭਾਗ ਵੱਲੋਂ ਸਾਰੇ ਬਲਾਕਾਂ ਨੂੰ ਟਾਈਫਸ ਵਾਇਰਸ ਨਾਲ ਨਜਿੱਠਣ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ।
ਇਸ ਦੇ ਲੱਛਣ: ਕਿਵੇਂ ਪਤਾ ਚੱਲਦਾ ਹੈ ਕਿ ਤੁਹਾਨੂੰ ਟਾਈਫਸ ਵਾਇਰਸ ਹੈ
ਡਾਕਟਰਾਂ ਨੇ ਦੱਸਿਆ ਕਿ ਟਾਈਫਸ ਵਾਇਰਸ ਨਾਲ ਤੁਹਾਨੂੰ ਤੇਜ਼ ਬੁਖ਼ਾਰ, ਜੋੜਾਂ ਚ ਦਰਦ, ਸਰੀਰ ਤੇ ਗਿਲਟੀਆਂ ਬਣਨ ਲੱਗ ਜਾਂਦੀਆਂ ਹਨ। ਜੇਕਰ ਤੁਹਾਨੂੰ ਅਜਿਹਾ ਲੱਗਦਾ ਹੈ ਤਾਂ ਜਲਦੀ ਤੋਂ ਜਲਦੀ ਡਾਕਟਰ ਕੋਲ ਜਾਵੋ। ਘਰ ਅੰਦਰ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਜ਼ਰੂਰ ਕਰੋ।
No comments:
Post a Comment